ਸਮੇਂ ਤੌ ਨਾਂ ਹਾਰੀਆਂ ਗਾੜੀਆਂ ਯਾਰੀਆਂ


ਪ੍ਰਭਜੋਤ ਸਿੰਘ
ਸਮਾਂ ਬਹੁਤ ਬਲਵਾਨ ਹੁੰਦਾ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਕਹਿੰਦੇ ਨੇ ਸਮਾਂ ਵੱਡੇ ਤੌ ਵੱਡੇ ਦੁੱਖ ਵੀ ਭੁਲਾ ਦਿੰਦਾ। ਤੇ ਸਮਾਂ ਹੀ ਹੈ ਜੋ ਬਚਪਨ ਦੀਆਂ ਤੇ ਹੋਰ ਪੁਰਾਣੀਆਂ ਯਾਰੀਆਂ ਵੀ ਗਾੜੀਆਂ ਕਰ ਦਿੰਦਾ ਹੈ।ਸਮਾਂ ਸਾਂਭਣਾ ਵੀ ਕਲਾ ਤੌ ਘੱਟ ਨਹੀਂ।
guਲ ਯਾਦਾਂ ਦੀ ਕਰੋ ਯਾ ਬੀਤੇ ਸਮੇਂ ਦੀ ਚਿਹਰੇ ਖਿੜ ਜਾਂਦੇ ਨੇ। ਅਤੀਤ ਕਿਸ ਨੂੰ ਪਿਆਰਾ ਨਹੀਂ ਹੁੰਦਾ। ਪਹਿਲੇ ਵਾਪਰੇ ਕਿਸੇ ਯਾਦ ਆਉਣ ਤੇ ਪਿਛਲੇ ਕੱਲ ਦੀ ਹੀ ਗੱਲ ਲੱਗਦੇ ਨੇ। ਲਗਭਗ ਤਿੰਨ ਦਹਾਕੇ ਪਹਿਲਾਂ ਜਦੋਂ ਗੁਰਬਖਸ ਸਿੰਘ ਮੱਲੀ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਤਾਂ ਸਿੱਖ ਜਗਤ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਉੱਤਰੀ ਅਮਰੀਕਾ ਵਿੱਚ ਪਹਿਲੇ ਤੇ ਦੁਨੀਆ ਵਿੱਚ ਭਾਰਤ ਤੌ ਬਾਹਰ ਦੂਜੇ ਕਿਸੇ ਦੇਸ਼ ਵਿੱਚ ਪਗੜੀਧਾਰੀ ਸਿੱਖ ਵੱਜੋ ਮੈਂਬਰ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ। ਸਭ ਤੌ ਪਹਿਲੇ ਪਗੜੀਧਾਰੀ ਸਿੱਖ ਜੋ ਭਾਰਤ ਤੋਂ ਬਾਹਰ ਕਿਸੇ ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਉਹ ਸਨ ਮਲੇਸ਼ੀਆ ਵਿੱਚ ਟੀ ਮਹਿਮਾ ਸਿੰਘ। ਪਾਰਲੀਮੈਂਟ ਮੈਂਬਰ ਬਣਨ ਤੌ ਪਹਿਲਾਂ ਉਹ ਮਲੇਰੀਆ ਸਿੱਖ ਕੌਸਿਲ ਦੇ ਪ੍ਰਧਾਨ ਵੀ ਰਹੇ।ਗੁਰਬਖਸ਼ ਮੱਲੀ ਲਗਾਤਾਰ ਪੰਜ ਵਾਰ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਰਹੇ। ਕੈਨੇਡੀਅਨ ਪਾਰਲੀਮੈਂਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਖ਼ਾਲਸਾ ਪੰਥ ਦੇ ੩੦੦ਵੇ ਸਥਾਪਨਾ ਦਿਵਸ ਨੂੰ ਸਮਰਪਿਤ ਕੈਨੇਡਾ ਵਲੌ ਯਾਦਗਾਰੀ ਟਿਕਟ ਜਾਰੀ ਕਰਾਉਣ ਵਿੱਚ ਉੱਨਾਂ ਦੀ ਅਹਿਮ ਭੂਮਿਕਾ ਰਹੀ। ਕੁਝ ਦਿਨ ਪਹਿਲਾਂ ਮੱਲੀ ਜ਼ੋਰਾਂ ਨਾਲ ਮੁਲਾਕਾਤ ਹੋ ਗਈ। ਮੋਕਾ ਸੀ ਟੋਰਾਂਟੌ ਦੇ ਇਕ ਨਾਮੀ ਮੀਡਿਆ ਹਾਊਸ – ਪਰਵਾਸੀ ਮੀਡੀਆ – ਦੀ ੨੦ਵੀ ਵਰੇ ਗੰਢ। ਅੱਜ ਕੱਲ ਰਿਟਾਇਰਡ ਜੀਵਨ ਦਾ ਆਨੰਦ ਮਾਣ ਰਹੇ ਗੁਰਬਖਸ ਮੱਲੀ ਵੀ ਹਾਜ਼ਰ ਸਨ। ਅੱਜ ਵੀ ਉਹ ਚਾਰ ਤੌ ਪੰਜ ਘੰਟੇ ਯੋਗਾ, ਕਸਰਤ ਤੇ ਸੈਰ ਕਰਦੇ ਹਨ। ਸਿਆਸਤ ਨਾਲ ਮੋਹ ਅੱਜ ਵੀ ਜਾਰੀ ਹੈ। ਬੇਟੀ ਹਰਿੰਦਰ ਮੱਲੀ ਲਿਬਰਲ ਪਾਰਟੀ ਵਲੌ ਉਟਾਂਰਿਉ ਵਿਧਾਨ ਸਭਾ ਲਈ ਉਮੀਦਵਾਰ ਹੈ। ਕਹਿਣ ਲੱਗੇ ਮਹੀਨਾ ਕੁ ਚੋਣਾਂ ਵਿੱਚ ਵਿਅਸਤ ਹਾਂ ਫੇਰ ਵੇਹਲੇ। ਬੈਠ ਕੇ ਖੁੱਲ੍ਹੀਆਂ ਗੱਲਾਂ ਕਰਾਂਗੇ। ਛੋਟੀ ਜਿਹੀ ਮੁਲਾਕਾਤ ਨਾਲ ਕਿੰਨੀਆਂ ਯਾਦਾਂ ਤਾਜ਼ਾ ਹੋ ਗਈਆਂ ਸਨ।
ਮਸਾਂ ਹੀ ਗੱਲ ਪੂਰੀ ਹੋਈ ਸੀ ਕਿ ਇਕ ਪੁਰਾਣੇ ਤੇ ਨਿੱਘੇ ਸਾਥੀ ਗੁਰਦਿਆਲ ਬਲ ਨਾਲ ਮੁਲਾਕਾਤ ਹੋ ਗਈ। ਟਿ੍ਰਬਿਊਨ ਦੇ ਵਿੱਚ ਇਕੱਠਿਆਂ ਬਿਤਾਏ ਸੁਨਹਿਰੇ ਪਲਾਂ ਵਿੱਚ ਪਰਤਣਾ ਸੁਭਾਵਿਕ ਹੀ ਸੀ। ਗੁਰਦਿਆਲ ਬਲ ਇਕ ਬਹੁਤ ਪਿਆਰਾ ਤੇ ਆਜ਼ਾਦ ਸੁਭਾ ਦਾ ਵਿਅਕਤੀ ਹੈ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਗਹਿਰਾਈ ਤੌ ਜੁੜਿਆ ਹੋਇਆ ਹੈ। ਆਪਣੇ ਆਜਾਦਾਨਾ ਵਿਚਾਰਾਂ ਲਈ ਜਾਣੇ ਜਾਂਦੇ ਇਸ ਇਨਸਾਨ ਦੀ ਸਾਹਿਤ ਨਾਲ ਸਾਂਝ ਗੂੜ੍ਹੀ ਤੇ ਨਿਰਪੱਖ ਹੈ। ਖਾੜਕੂਵਾਦ ਤੌ ਲੈਕੇ ਵਰਤਮਾਨ ਪੰਜਾਬ ਤੇ ਗੱਲਾਂ ਹੌਈਆਂ। ਮਿਲਣੀ ਛੋਟੀ ਪਰ ਬਹੁਤ ਦਿਲਚਸਪ ਰਹੀ।
ਪਰਵਾਸੀ ਮੀਡੀੳਾ ਹਾਊਸ ਦੇ ਕਰਤਾ ਧਰਤਾ ਰਾਜਿੰਦਰ ਸੈਣੀ ਵੀ ਆਪਣੇ ਆਪ ਵਿੱਚ ਇਕ ਆਦਾਰਾ ਹਨ। ਅੱਜ ੨੦ ਵਰੇਆਂ ਦੀ ਸਾਫ਼ ਸੁਥਰੀ ਪੱਤਰਕਾਰੀ ਬਾਦ ਉਹ ਇਕ ਅਜਿਹੇ ਮੁਕਾਮ ਤੇ ਪਹੁੰਚ ਚੁੱਕੇ ਹਨ ਕਿ ਉਨ੍ਹਾਂ ਦੀ ਪਹਿਚਾਣ ਮੇਨਸਟਰੀਮ ਮੀਡੀਆ ਤੱਕ ਕੀਤੀ ਜਾਂਦੀ ਹੈ। ਪਾਕਿਸਤਾਨ ਵਿੱਚ ਰਹਿ ਗਏ ਇਤਹਾਸਿਕ ਸਿੱਖ ਗੁਰਦਵਾਰੇ – ਨਾਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ੨੪ ਘੰਟੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਲਈ ਅਨਹਦ ਚੈਨਲ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦੀ ਸਰਦਾਰਨੀ ਮਿਨਾਕਸ਼ੀ ਕੰਮ ਕਾਜ ਵਿੱਚ ਪੂਰਾ ਹੱਥ ਵੰਡਾਉਂਦੀ ਹੈ॥ ਬੇਟਾ ਤੇ ਬੇਟੀ ਪੜ ਲਿਖ ਕੇ ਵੀ ਮਾਂ ਬਾਪ ਨਾਲ ਹਰ ਵਕਤ ਨਾਲ ਖੜਦੇ ਹਨ।
ਰਾਜਿੰਦਰ ਸੈਣੀ ਦਾ ਰਸੂਖ ਤਾਂ ਕਮਾਲ ਦਾ ਹੈ॥ ਬਹੁਤ ਸਾਰੇ ਮੰਤਰੀ, ਮੈਂਬਰ ਪਾਰਲੀਮੈਂਟ ਤੇ ਮੈਂਬਰ ਵਿਧਾਨ ਸਭਾ ਵਰੇ ਗੰਢ ਸਮਾਗਮ ਵਿੱਚ ਹਾਜ਼ਰ ਹੋਏ ਸਨ। ਮੁੱਖ ਤੋਰ ਤੇ ਗੁਰਬਖਸ ਮੱਲੀ , ਰੂਬੀ ਸਹੋਤਾ, ਸੋਨੀਆ ਸਿਧੂ,ਕਮਲ ਖਹਿਰਾ, ਇਕਵਿੰਦਰ ਗਾਹਿਰ,ਕਿ੍ਰਸਟੀ ਡਨਕਨ, ਪ੍ਰਭਮੀਤ ਸਰਕਾਰੀਆ, ਸਾਰਾ ਸਿੰਘ, ਦੀਪਕ ਆਨੰਦ, ਗੁਰਰਤਨ ਸਿੰਘ ਤੇ ਬਰਾਂਪਟਨ ਦੇ ਪ੍ਰਧਾਨ ਮੰਤਰੀ (ਮੇਅਰ) ਪੈਟਰਿਕ ਬਰਾਊਨ ਨੇ ਵੀ ਹਾਜ਼ਰੀ ਭਰੀ। ਸੂਚੀ ਲੰਬੀ ਤੇ ਲੁਭਾਵੀਂ ਸੀ।
ਹੋਰ ਪੁਰਾਣੇ ਦੋਸਤਾਂ ਵਿਚੌ ਪ੍ਰਮੁਖ ਸਨ ਹਾਕੀ ਖਿਡਾਰੀ ਤੇ ਯਾਤਾਯਾਤ ਖੇਤਰ ਵਿੱਚ ਨਾਮ ਖੱਟਣ ਵਾਲੇ ਬਲਜੀਤ ਸਿੰਘ ਸਿਕੰਦ ਜਿਨਾਂ ਦਾ ਸਪੁੱਤਰ ਗਗਨ ਸਿਕੰਦ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਹੈ। ਬਲਜੀਤ ਖੁਦ ਲਾਅ ਸੁਸਾਇਟੀ ਆਫ ਉਟਾਂਰਿਉ ਦਾ ਮੈਂਬਰ ਰਿਹਾ ਹੈ। ਸਰਕਾਰੀ ਕਾਲਜ ਲੁਧਿਆਣਾ ਵਿਚ ਵਿਦਿਆਰਥੀ ਕੋਸਿਲ ਦਾ ਚੁਣਿਆ ਪ੍ਰਧਾਨ ਵੀ ਰਿਹਾ ਤੇ ਹਾਕੀ ਵਿੱਚ ਪੰਜਾਬ ਯੂਨੀਵਰਸਿਟੀ ਹੀ ਨਹੀਂ ਭਾਰਤੀ ਯੂਨੀਵਰਸਿਟੀਆਂ ਦੀ ਟੀਮ ਤੋਂ ਬਿਨਾ ਭਾਰਤੀ ਟੀਮ ਦੇ ਕੈਂਪਾਂ ਦਾ ਹਿੱਸਾ ਰਿਹਾ ਹੈ। ਬਹੁਤ ਯਾਦਾਂ ਸਾਂਝੀਆਂ ਹੋਈਆਂ ਬਲਜੀਤ ਨਾਲ਼।
ਪੁਰਾਣੇ ਜਾਣਕਾਰਾਂ ਤੇ ਦੋਸਤਾਂ ਨਾਲਅਚਨਚੇਤ ਹੋਈਆਂ ਮੁਲਾਕਾਤਾਂ ਦਾ ਮਜ਼ਾ ਹੀ ਕੁਝ ਅਲੱਗ ਹੁੰਦਾ ਹੈ। ਭੱਲਾ ਹੋਵੇ ਰਾਜਿੰਦਰ ਸੈਣੀ ਦਾ ਮੁਲਾਕਾਤ ਹੋਈ ਮਨਮੋਹਨ ਵਾਲੀਆ ਹੋਰਾਂ ਨਾਲ। ਸਾਂਝ ਦਾ ਰਿਸ਼ਤਾ ਹੈ ਸਾਡੇ ਦੋਹਾਂ ਦਾ ਭਰਾਵਾਂ ਵਰਗਾ ਪਰਮ ਮਿੱਤਰ ਗੁਰਸ਼ਰਨ ਸਿਧੂ ਯਾਨੀ ਗੁੱਛੀ ਭਾਜੀ॥ ਗੱਲਾਂ ਆਪਸ ਦੀਆਂ ਘੱਟ ਤੇ ਗੁੱਛੀ ਭਾਜੀ ਦੀਆਂ ਜ਼ਿਆਦਾ।
ਮੋਕਾ ਵਿਸ਼ੇਸ਼ ਤਾਂ ਸੀ ਤੇ ਮੋਕਾ ਮਿਲਿਆ ਲੰਬੇ ਸਮੇਂ ਤੋਂ ਰਹੇ ਸਾਥੀ ਤੇ ਪਰਮ ਮਿੱਤਰ ਤੇ ਪੰਜਾਬੀ ਟਿ੍ਰਬਿਊਨ ਤੋਂ ਬਾਦ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਦੀ ਬੇਟੀ ਤੇ ਦਾਮਾਦ ਨਾਲ ਮੁਲਾਕਾਤ ਕਰਨ ਦਾ ਅਵਸਰ॥ ਯਾਦਾਂ ਤਾਂ ਪਿਛੋਕੜ ਵੱਲ ਲੈ ਤੁਰਦੀਆਂ ਨੇ ਪਰ ਸਮੇਂ ਤੌ ਨਾਂ ਹਾਰੀਆਂ ਗਾੜੀਆਂ ਯਾਰੀਆਂ
ਪ੍ਰਭਜੋਤ ਸਿੰਘ
ਸਮਾਂ ਬਹੁਤ ਬਲਵਾਨ ਹੁੰਦਾ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਕਹਿੰਦੇ ਨੇ ਸਮਾਂ ਵੱਡੇ ਤੌ ਵੱਡੇ ਦੁੱਖ ਵੀ ਭੁਲਾ ਦਿੰਦਾ। ਤੇ ਸਮਾਂ ਹੀ ਹੈ ਜੋ ਬਚਪਨ ਦੀਆਂ ਤੇ ਹੋਰ ਪੁਰਾਣੀਆਂ ਯਾਰੀਆਂ ਵੀ ਗਾੜੀਆਂ ਕਰ ਦਿੰਦਾ ਹੈ।ਸਮਾਂ ਸਾਂਭਣਾ ਵੀ ਕਲਾ ਤੌ ਘੱਟ ਨਹੀਂ।
ਹਲ ਯਾਦਾਂ ਦੀ ਕਰੋ ਯਾ ਬੀਤੇ ਸਮੇਂ ਦੀ ਚਿਹਰੇ ਖਿੜ ਜਾਂਦੇ ਨੇ। ਅਤੀਤ ਕਿਸ ਨੂੰ ਪਿਆਰਾ ਨਹੀਂ ਹੁੰਦਾ। ਵੱਡਿਆਂ ਪਹਿਲੇ ਵਾਪਰੇ ਕਿਸੇ ਯਾਦ ਆਉਣ ਤੇ ਪਿਛਲੇ ਕੱਲ ਦੀ ਹੀ ਗੱਲ ਲੱਗਦੇ ਨੇ। ਲਗਭਗ ਤਿੰਨ ਦਹਾਕੇ ਪਹਿਲਾਂ ਜਦੋਂ ਗੁਰਬਕਸ ਸਿੰਘ ਮੱਲੀ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਤਾਂ ਸਿੱਖ ਜਗਤ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਉੱਤਰੀ ਅਮਰੀਕਾ ਵਿੱਚ ਪਹਿਲੇ ਤੇ ਦੁਨੀਆ ਵਿੱਚ ਭਾਰਤ ਤੌ ਬਾਹਰ ਦੂਜੇ ਕਿਸੇ ਦੇਸ਼ ਵਿੱਚ ਪਗੜੀਧਾਰੀ ਸਿੱਖ ਵੱਜੋ ਮੈਂਬਰ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ। ਲਗਾਤਾਰ ਪੰਜ ਵਾਰ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਰਹੇ। ਕੈਨੇਡੀਅਨ ਪਾਰਲੀਮੈਂਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਖ਼ਾਲਸਾ ਪੰਥ ਦੇ ੩੦੦ਵੇ ਸਥਾਪਨਾ ਦਿਵਸ ਨੂੰ ਸਮਰਪਿਤ ਕੈਨੇਡਾ ਵਲੌ ਯਾਦਗਾਰੀ ਟਿਕਟ ਜਾਰੀ ਕਰਾਉਣ ਵਿੱਚ ਉੱਨਾਂ ਦੀ ਅਹਿਮ ਭੂਮਿਕਾ ਰਹੀ। ਕੁਝ ਦਿਨ ਪਹਿਲਾਂ ਮੱਲੀ ਜ਼ੋਰਾਂ ਨਾਲ ਮੁਲਾਕਾਤ ਹੋ ਗਈ। ਮੋਕਾ ਸੀ ਟੋਰਾਂਟੌ ਦੇ ਇਕ ਨਾਮੀ ਮੀਡਿਆ ਹਾਊਸ ਦੀ ੨੦ਵੀ ਵਰੇ ਗੰਢ। ਅੱਜ ਕੱਲ ਰਿਟਾਇਰਡ ਜੀਵਨ ਦਾ ਆਨੰਦ ਮਾਣ ਰਹੇ ਗੁਰਬਕਸ਼ ਮੱਲੀ ਵੀ ਹਾਜ਼ਰ ਸਨ। ਅੱਜ ਵੀ ਉਹ ਚਾਰ ਤੌ ਪੰਜ ਘੰਟੇ ਯੋਗਾ, ਕਸਰਤ ਤੇ ਸੈਰ ਕਰਦੇ ਹਨ। ਸਿਆਸਤ ਨਾਲ ਮੋਹ ਅੱਜ ਵੀ ਜਾਰੀ ਹੈ। ਬੇਟੀ ਹਰਿਮੰਦਰ ਮੱਲੀ ਲਿਬਰਲ ਪਾਰਟੀ ਵਲੌ ਉਟਾਂਰਿਉ ਵਿਧਾਨ ਸਭਾ ਲਈ ਉਮੀਦਵਾਰ ਹੈ। ਕਹਿਣ ਲੱਗੇ ਮਹੀਨਾ ਕੁ ਚੋਣਾਂ ਵਿੱਚ ਵਿਅਸਤ ਹਾਂ ਫੇਰ ਵੇਹਲੇ। ਬੈਠ ਕੇ ਖੁੱਲ੍ਹੀਆਂ ਗੱਲਾਂ ਕਰਾਂਗੇ। ਛੋਟੀ ਜਿਹੀ ਮੁਲਾਕਾਤ ਨਾਲ ਕਿੰਨੀਆਂ ਯਾਦਾਂ ਤਾਜ਼ਾ ਹੋ ਗਈਆਂ ਸਨ।
ਮਸਾਂ ਹੀ ਗੱਲ ਪੂਰੀ ਹੋਈ ਸੀ ਕਿ ਇਕ ਪੁਰਾਣੇ ਤੇ ਨਿੱਘੇ ਸਾਥੀ ਗੁਰਦਿਆਂ ਬਲ ਨਾਲ ਮੁਲਾਕਾਤ ਹੋ ਗਈ। ਟਿ੍ਰਬਿਊਨ ਦੇ ਵਿੱਚ ਇਕੱਠਿਆਂ ਬਿਤਾਏ ਸੁਨਹਿਰੇ ਪਲਾਂ ਵਿੱਚ ਪਰਤਣਾ ਸੁਭਾਵਿਕ ਹੀ ਸੀ। ਗੁਰਦਿਆਂ ਬਲ ਇਕ ਬਹੁਤ ਪਿਆਰਾ ਤੇ ਆਜ਼ਾਦ ਸੁਭਾ ਦਾ ਵਿਅਕਤੀ ਹੈ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਗਹਿਰਾਈ ਤੌ ਜੁੜਿਆ ਹੋਇਆ ਹੈ। ਆਪਣੇ ਆਜਾਦਾਨਾ ਵਿਚਾਰਾਂ ਲਈ ਜਾਣੇ ਜਾਂਦੇ ਇਸ ਇਨਸਾਨ ਦੀ ਸਾਹਿਤ ਨਾਲ ਸਾਂਝ ਗੂੜ੍ਹੀ ਤੇ ਨਿਰਪੱਖ ਹੈ। ਖਾੜਕੂਵਾਦ ਤੌ ਲੈਕੇ ਵਰਤਮਾਨ ਪੰਜਾਬ ਤੇ ਗੱਲਾਂ ਹੌਈਆਂ। ਮਿਲਣੀ ਛੋਟੀ ਪਰ ਬਹੁਤ ਦਿਲਚਸਪ ਰਹੀ।
ਪਰਵਾਸੀ ਮੀਚੀਆਂ ਹਾਊਸ ਦੇ ਕਰਤਾ ਧਰਤਾ ਰਾਜਿੰਦਰ ਸੈਣੀ ਵੀ ਆਪਣੇ ਆਪ ਵਿੱਚ ਇਕ ਆਸਾਰਾ ਹਨ। ਅੱਜ ੨੦ ਵਰੇਆਂ ਦੀ ਸਾਫ਼ ਸੁਥਰੀ ਪੱਤਰਕਾਰੀ ਬਾਦ ਉਹ ਇਕ ਅਜਿਹੇ ਮੁਕਾਮ ਤੇ ਪਹੁੰਚ ਚੁੱਕੇ ਹਨ ਕਿ ਉਨ੍ਹਾਂ ਦੀ ਪਹਿਚਾਣ ਮੇਨਸਟਰੀਮ ਮੀਡੀਆ ਸ਼ੱਕ ਕੀਤੀ ਜਾਂਦੀ ਹੈ। ਪਾਕਿਸਤਾਨ ਵਿੱਚ ਇਹ ਗਏ ਇਤਹਾਸਿਕ ਸਿੱਖ ਗੁਰਦਵਾਰੇ – ਨਾਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ੨੪ ਘੰਟੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਲਈ ਅਨਹਦ ਚੈਨਲ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦੀ ਸਰਦਾਰਨੀ ਮਿਨਾਕਸ਼ੀ ਕੰਮ ਕਾਜ ਵਿੱਚ ਪੂਰਾ ਹੱਥ ਵੰਡਾਉਂਦੀ ਹੈ॥ ਬੇਟਾ ਤੇ ਬੇਟੀ ਪੜ ਲਿਖ ਕੇ ਵੀ ਮਾਂ ਬਾਪ ਨਾਲ ਹਰ ਵਕਤ ਨਾਲ ਖੜਦੇ ਹਨ।
ਰਾਜਿੰਦਰ ਸੈਣੀ ਦਾ ਰਸੂਖ ਤਾਂ ਕਮਾਲ ਦਾ ਹੈ॥ ਬਹੁਤ ਸਾਰੇ ਮੰਤਰੀ, ਮੈਂਬਰ ਪਾਰਲੀਮੈਂਟ ਤੇ ਮੈਂਬਰ ਵਿਧਾਨ ਸਭਾ ਵਰੇ ਗੰਢ ਸਮਾਗਮ ਵਿੱਚ ਹਾਜ਼ਰ ਹੋਏ ਸਨ। ਮੁੱਖ ਤੋਰ ਤੇ ਗੁਰਬਕਸ਼ ਮੱਲੀ , ਰੂਬੀ ਸਹੋਤਾ, ਸੋਨੀਆ ਸਿਧੂ,ਕਮਲ ਖਹਿਰਾ, ਇਕਵਿੰਦਰ ਗਾਹਿਰ,ਕਿ੍ਰਸਟੀ ਡਨਕਨ, ਪ੍ਰਭਮੀਤ ਸਰਕਾਰੀਆ, ਸਾਰਾ ਸਿੰਘ, ਦੀਪਕ ਆਨੰਦ, ਗੁਰਰਤਨ ਸਿੰਘ ਤੇ ਬਰਾਂਪਟਨ ਦੇ ਪ੍ਰਧਾਨ ਮੰਤਰੀ (ਮੇਅਰ) ਪੈਟਰਿਕ ਬਰਾਊਨ ਨੇ ਵੀ ਹਾਜ਼ਰੀ ਭਰੀ। ਸੂਚੀ ਲੰਬੀ ਤੇ ਲੁਬਾਂਵੀ ਸੀ।
ਹੋਰ ਪੁਰਾਣੇ ਦੋਸਤਾਂ ਵਿਚੌ ਪ੍ਰਮੁਖ ਸਨ ਹਾਕੀ ਖਿਡਾਰੀ ਤੇ ਯਾਤਾਯਾਤ ਖੇਤਰ ਵਿੱਚ ਨਾਮ ਖੱਟਣ ਵਾਲੇ ਬਲਜੀਤ ਸਿੰਘ ਸਿਕੰਦ ਜਿਨਾਂ ਦਾ ਸਪੁੱਤਰ ਗਗਨ ਸਿਕੰਦ ਮੈਂਬਰ ਪਾਰਲੀਮੈਂਟ ਹਿੱਟ ਚੁੱਕਾ ਹੈ। ਬਲਜੀਤ ਖੁਦ ਲਾਅ ਸੁਸਾਇਟੀ ਆਫਰ ਉਟਾਂਰਿਉ ਦਾ ਮੈਂਬਰ ਰਿਹਾ ਹੈ। ਸਰਕਾਰੀ ਕਾਲਜ ਲੁਧਿਆਣਾ ਵਿਵੇਚਨ ਵਿਦਿਆਰਥੀ ਕੋਸਿਲ ਦਾ ਚੁਣਿਆ ਪ੍ਰਧਾਨ ਵੀ ਰਹੂ ਤੇ ਹਾਕੀ ਵਿੱਚ ਪੰਜਾਬ ਯੂਨੀਵਰਸਿਟੀ ਹੀ ਨਹੀਂ ਭਾਰਤੀ ਯੂਨੀਵਰਸਿਟੀਆਂ ਦੀ ਟੀਮ ਤੋਂ ਬਿਨਾ ਭਾਰਤੀ ਕੰਪਨੀ ਕੈਂਪਾਂ ਦਾ ਹਿੱਸਾ ਰਿਹਾ ਹੈ। ਬਹੁਤ ਯਾਦਾਂ ਸਾਂਝੀਆਂ ਹੋਈਆਂ ਬਲਜੀਤ ਨਾਲ਼।
ਪਰਾਣੇ ਜਾਣਕਾਰਾਂ ਤੇ ਦੋਸਤਾਂ ਨਾਲ ਅਚਨਾਚਾਤ ਹੋਈਆਂ ਮੁਲਾਕਾਤਾਂ ਦਾ ਮਜ਼ਾ ਹੀ ਕੁਝ ਅਲੱਗ ਹੁੰਦਾ ਹੈ। ਭੱਲਾ ਹੋਵੇ ਰਾਜਿੰਦਰ ਸੈਣੀ ਦਾ ਮੁਲਾਕਾਤ ਹੋਈ ਮਨਮੋਹਨ ਵਾਲੀਆਂ ਜ਼ੋਰਾਂ ਨਾਲ। ਸਾਂਝ ਦਾ ਰਿਸ਼ਤਾ ਹੈ ਸਾਡੇ ਦਿਨਾਂ ਦਾ ਭਰਾਵਾਂ ਵਰਗਾ ਪਰਮ ਮਿੱਤਰ ਗੁਰਸ਼ਰਨ ਸਿੰਧੂ ਯਾਨੀ ਗੁੱਛੀ ਭਾਜੀ॥ ਗੱਲਾਂ ਆਪਸ ਦੀਆਂ ਘੱਟ ਤੇ ਗੁੱਛੀ ਭਾਜੀ ਦੀਆਂ ਜ਼ਿਆਦਾ।
ਮੋਕਾ ਵਿਸ਼ੇਸ਼ ਤਾਂ ਸੀ ਤੇ ਮੋਕਾ ਮਿਲਿਆ ਲੰਬੇ ਸਮੇਂ ਤੋਂ ਰਹੇ ਸਾਥੀ ਤੇ ਪਰਮ ਮਿੱਤਰ ਤੇ ਪੰਜਾਬੀ ਟਿ੍ਰਬਿਊਨ ਤੋਂ ਬਾਦ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਦੀ ਬੇਟੀ ਤੇ ਦਾਮਾਦ ਨਾਲ ਮੁਲਾਕਾਤ ਕਰਨ ਦਾ। ਯਾਦਾਂ ਤਾਂ ਪਿਛੋਕੜ ਵੱਲ ਲੈ ਤੁਰਦੀਆਂ ਨੇ ਪਰ ਸਮਾਂ ਨਹੀਂ ਮੁੜਦਾ।
ਜਾਰੀ