ਡੋਨਾਲਡ ਟਰੰਪ ਨਾਲ ਵਪਾਰਕ ਸਮਝੌਤਾ ਕਰਨਾ ਚਾਹੁੰਦੀ ਹੈ ਕੈਨੇਡਾ ਸਰਕਾਰ
ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਪਾਰਕ ਸਮਝੌਤਾ ਜਲਦ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਂਿੲਸਦੇ ਚੱਲਦਿਆਂ ਕੈਨੇਡਾ ਦੇ ਸੀਨੀਅਰ ਵਪਾਰਕ ਅਧਿਕਾਰੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਟਰੰਪ ਦੇ ਕਾਰਜਕਾਲ ਦੇ ਬਾਕੀ ਦੋ ਸਾਲ ਉਡੀਕਣਾ ਕੈਨੇਡੀਅਨ ਕਾਰੋਬਾਰਾਂ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਪੀਐਮ ਮਾਰਕ ਕਾਰਨੀ ਦੀ ਸਰਕਾਰ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫਾਂ ਕਾਰਨ ਵਾਹਨ, ਸਟੀਲ, ਐਲੂਮੀਨੀਅਮ ਅਤੇ ਲੱਕੜ ਉਦਯੋਗਾਂ ’ਤੇ ਪੈ ਰਿਹਾ ਦਬਾਅ ਲੰਬੇ ਸਮੇਂ ਤੱਕ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਸਰਕਾਰ ਜਲਦ ਇੱਕ ਅੰਤਰਿਮ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਅਮਰੀਕੀ ਮੱਧਕਾਲੀ ਚੋਣਾਂ ਵਿੱਚ ਟਰੰਪ ਨੂੰ ਝਟਕਾ ਲੱਗਣ ਦੇ ਬਾਵਜੂਦ ਉਨ੍ਹਾਂ ਕੋਲ ਟੈਰਿਫ ਲਗਾਉਣ ਅਤੇ ਵਧਾਉਣ ਦੀਆਂ ਕਾਫ਼ੀ ਤਾਕਤਾਂ ਮੌਜੂਦ ਹਨ। ਕੈਨੇਡਾ ਨੂੰ ਉਮੀਦ ਹੈ ਕਿ ਪਹਿਲੀ ਜਨਵਰੀ ਤੋਂ ਪਹਿਲਾਂ ਸਮਝੌਤੇ ਵੱਲ ਕੋਈ ਠੋਸ ਕਦਮ ਚੁੱਕਿਆ ਜਾ ਸਕੇਗਾ, ਕਿਉਂਕਿ ਟਰੰਪ ਵਾਹਨਾਂ, ਵਾਹਨ ਪੁਰਜ਼ਿਆਂ ਅਤੇ ਸਟੀਲ ’ਤੇ ਹੋਰ ਟੈਰਿਫ ਵਧਾਉਣ ਦੀ ਚਿਤਾਵਨੀ ਦੇ ਚੁੱਕੇ ਹਨ।
Originally published in Frequency News on November 20, 2026: original article
The Canadian government wants to make a trade deal with Donald Trump
Canada's Mark Carney government has emphasized the need to quickly reach a trade agreement with U.S. President Donald Trump. Meanwhile, senior Canadian trade officials have also warned that waiting for the remaining two years of Trump's term could prove costly for Canadian businesses. According to media reports, Canada's Prime Minister Mark Carney's government believes that the pressure on the automotive, steel, aluminum, and timber industries caused by American tariffs cannot be tolerated for a long time.
Therefore, the government is trying to reach an interim agreement soon. According to officials, despite a setback to Trump in the US midterm elections, he still has considerable power to impose and raise tariffs. Canada hopes to take concrete steps toward an agreement before the first of January, as Trump has already warned of further tariff increases on vehicles, vehicle parts, and steel.
Originally published in Frequency News on November 20, 2026: original article

No comments yet
Comments are closed.